Subscribe

RSS Feed (xml)

Powered By

Skin Design:
Free Blogger Skins

Powered by Blogger

Thursday, October 29, 2009

ਗੀਤ


ਪੌਣੇ ਚੰਨ ਦੀ ਰਾਤ ਹੋਵੇ ,
ਚੁੱਪ ਪਾਉਂਦੀ ਬਾਤ ਹੋਵੇ ,
ਕਦੇ ਨਾ ਪਰਭਾਤ ਹੋਵੇ ,
ਘੂਕ ਸੁੱਤੇ ਹੋਣ ਸਾਰੇ ਪਰਛਾਵੇਂ ,
ਉਦੋਂ ਛਮ ਛਮ ਕਰਦੀ...
ਕਿਤੇ ਛਮ ਛਮ ਕਰਦੀ ਤੂੰ ਆਵੇਂ !
ਨਹਿਰ ਦਾ ਕਿਨਾਰਾ ਹੋਵੇ ,
ਪੌਣ ਵੀ ਅਵਾਰਾ ਹੋਵੇ ,
ਕੁੱਲੀ ਦਾ ਸਹਾਰਾ ਹੋਵੇ ,
ਹੋਣ ਭੁੱਲੇ ਘਰਾਂ ਦੇ ਸਿਰਨਾਵੇਂ ,
ਉਦੋਂ ਛਮ ਛਮ ਕਰਦੀ...
ਕਿਤੇ ਛਮ ਛਮ ਕਰਦੀ ਤੂੰ ਆਵੇਂ !
ਰਕੀਬਾਂ ਦਾ ਸ਼ਹਿਰ ਹੋਵੇ ,
ਤਿਖੱੜ ਦੁਪਹਿਰ ਹੋਵੇ ,
ਕਿਤੇ ਵੀ ਨਾ ਠਹਿਰ ਹੋਵੇ ,
ਮੈਂ ਖੜਾ ਹੋਵਾਂ ਆਪਣੀ ਛਾਂਵੇਂ ,
ਉਦੋਂ ਛਮ ਛਮ ਕਰਦੀ...
ਕਿਤੇ ਛਮ ਛਮ ਕਰਦੀ ਤੂੰ ਆਵੇਂ !
ਕੁੱਝ ਵੀ ਨਾ ਕਹਿ ਹੋਵੇ ,
ਕੁੱਝ ਵੀ ਨਾ ਸਹਿ ਹੋਵੇ ,
ਚੁੱਪ ਵੀ ਨਾ ਬਹਿ ਹੋਵੇ ,
ਕੋਈ ਹੋਰ ਹੋਵੇ ਜਦੋਂ ਤੇਰੀ ਥਾਂਵੇਂ ,
ਉਦੋਂ ਛਮ ਛਮ ਕਰਦੀ...
ਕਿਤੇ ਛਮ ਛਮ ਕਰਦੀ ਤੂੰ ਆਵੇਂ !@ag

1 comment:

  1. KAB SE VUZOO KIYE HUE BAITHA HUA HOON MAIN
    TERI QALAM ZABEEN SE CHHUA LENE DE MUJHE...!
    -Satish Bedaag

    ReplyDelete