Subscribe

RSS Feed (xml)

Powered By

Skin Design:
Free Blogger Skins

Powered by Blogger

Monday, March 1, 2010

ਰੰਗਾਂ ਤੋਂ ਦੂਰ


ਰੰਗ ਉੱਡਣ ਲੱਗ ਪਏ ਨੇ ,
ਮੈਂ ਰੰਗਹੀਣ ਹੋਣ ਲੱਗ ਪਿਆਂ ਹਾਂ !
ਜਦ ਰੰਗ ਹੋਣਗੇ ਤਾਂ ਹਰ ਪਲ ਬਣਿਆ ਰਹੇਗਾ
ਬਦਰੰਗ ਹੋਣ ਦਾ ਖਤਰਾ ,
ਬੇਰੰਗ ਹੋਣਾ ਬਹੁਤ ਅੰਨਦ ਦਿੰਦਾ ਹੈ !
ਉੰਝ ਮੈਂ ਜਿਸ ਸ਼ਹਿਰ ਚ ਰਹਿੰਦਾ ਸਾਂ
ਉੱਥੇ ਕੋਈ ਲਲਾਰੀ ਵੀ ਤਾਂ ਨਹੀਂ ਸੀ
ਜਿਸ ਦੇ ਰੰਗ ਪੱਕੇ ਹੋਣ !
ਹਾਂ, ਇੱਥੇ ਹੋਲੀ ਹਰ ਰੋਜ਼ ਖੇਡਦੇ ਨੇ ਲੋਕ
ਪਲ ਪਲ ਹਰ ਪਲ ਖੇਡਦੇ ਨੇ
ਰੰਗਾਂ ਦੀਆਂ ਕੁਰਲੀਆਂ ਕਰਦੇ ਨੇ
ਰੰਗਾਂ ਦੀ ਬਰਸਾਤ ਹੁੰਦੀ ਹੈ ਚੱਤੋ ਪਹਿਰ !
ਹੁਣ ਮੈਂ ਉਸ ਸ਼ਹਿਰ ਤੋਂ ਅੱਗੇ ਲੰਘ ਆਇਆ ਹਾਂ,
ਲਾਹ ਆਇਆ ਹਾਂ ਰੰਗ ਬਿਰੰਗੇ ਵਸਤਰ,
ਲਾਲ, ਪੀਲੇ, ਨੀਲੇ, ਹਰੇ ਝੰਡੇ
ਹੁਣ ਉੱਥੇ ਹੀ ਛੱਡ ਆਇਆ ਹਾਂ ਮੈਂ !
ਹੁਣ ਉੱਡਣ ਲੱਗ ਪਏ ਨੇ
ਮੇਰੇ ਅੰਗਾਂ ਤੇ ਚੜੇ ਸਾਰੇ ਰੰਗ !
ਇਸ ਖੁੱਲੇ ਆਸਮਾਨ ਹੇਠ
ਇਸ ਖੁੱਲੇ ਮੈਦਾਨ ਵਿੱਚ,
ਹੁਣ ਮੈਂ ਰੰਗ ਹੀਣ ਹੋ ਰਿਹਾ ਹਾਂ
ਕੱਚੇ ਰੰਗਾਂ ਦਾ ਇਹੋ ਦੁਖਾਂਤ ਹੁੰਦਾ ਹੈ ! @ADG

No comments:

Post a Comment