ਜਿੱਥੇ ਫਸਲਾਂ ਪੈਦਾ ਕੀਤੀਆਂ ,
ਕਈ ਨਸਲਾਂ ਪੈਦਾ ਕੀਤੀਆਂ ,
ਸਾਡੀ ਓਸ ਜ਼ਮੀਨ ਤੇ ਮਹਿਲ ਬਣਾਉਣਾ ਭੁੱਲ ਜਾਓ !
...ਸਾਨੂੰ ਮਾਰ ਕੇ ਤੁਸੀਂ ਵੀ ਦੁਸ਼ਮਣੋ ਜਿਉਣਾ ਭੁੱਲ ਜਾਓ !
ਸਾਨੂੰ ਮਾਰ ਕੇ .......................................
ਸਾਡੇ ਖੁਰਪੇ , ਕਹੀਆਂ ਆ ਢਾਹ ਦੇਣਾਂ ਮਹਿਲਾਂ ਨੂੰ ,
ਹਲ ਉਲਟਾਵੇਂ ਪਾ ਅਸੀਂ ਵਾਹ ਦੇਣਾਂ ਮਹਿਲਾਂ ਨੂੰ ,
ਰੋਜ਼ ਚੁਬਾਰੇ ਉੱਤੇ ਚੁਬਾਰਾ ਪਾਉਣਾ ਭੁੱਲ ਜਾਓ !
ਸਾਨੂੰ ਮਾਰ ਕੇ .......................................
ਅਸੀਂ ਪਾਲ ਰਹੇ ਤੁਹਾਨੂੰ , ਤੁਸੀਂ ਉਜਾੜ ਰਹੇ ,
ਸਾਡੇ ਖੇਤਾਂ ਦੁਆਲੇ ਕਰ, ਸਾਡੇ ਤੋਂ ਹੀ ਵਾੜ ਰਹੇ ,
ਜੇ ਇੰਝ ਹੈ ਤਾਂ ਪਿੰਡ ਸਾਡੇ ਆਉਣਾ ਭੁੱਲ ਜਾਓ !
ਸਾਨੂੰ ਮਾਰ ਕੇ .......................................
ਹੱਕ ਦੀ ਇਹ ਲੜਾਈ ਅਸੀਂ ਹਰਨ ਤਾਂ ਵਾਲੇ ਨਹੀਂ ,
ਤੁਹਾਡੇ ਮਾਰੇ ਅਸੀਂ ਜ਼ਾਲਮੋ ਮਰਨ ਤਾਂ ਵਾਲੇ ਨਹੀਂ ,
"ਗਿੱਲ" ਨੂੰ ਸੂਲੀ ਉੱਤੇ ਇੰਝ ਲਟਕਾਉਣਾ ਭੁੱਲ ਜਾਓ !
ਸਾਨੂੰ ਮਾਰ ਕੇ ......................................!!

RSS Feed (xml)
No comments:
Post a Comment