Subscribe

RSS Feed (xml)

Powered By

Skin Design:
Free Blogger Skins

Powered by Blogger

Monday, November 2, 2009

DEDICATED TO MY PEOPLE !

ਜੇ ਇੰਝ ਹੀ ਚੁੱਪਚਾਪ ਸਭ ਜਰ ਜਾਓਗੇ ,
ਫੇਰ ਤਾਂ ਬਿਨ ਮੌਤੌਂ ਹੀ ਯਾਰੋ ਮਰ ਜਾਓਗੇ ,
ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਹੈ ਕਹਿਣਾ ਪੈਣਾ ,
ਘੜੇ ਦੇ ਵਾਗੂੰ ਬਹੁਤ ਜਲਦ ਹੀ ਭਰ ਜਾਓਗੇ ,
ਹੱਕ ਸੱਚ ਦੀ ਬਾਜ਼ੀ ਖੇਡਣ ਵਾਲਿਓ ਵੇ ,
ਇਹ ਨਾ ਸੋਚੋ ਜਿੱਤ ਜਾਓਗੇ, ਹਰ ਜਾਓਗੇ ,
ਅੰਬਰਾਂ ਉੱਤੇ ਬਦਲਾਂ ਵਾਗੂੰ ਉੱਡਦੇ ਹੋ ,
ਇੱਕ ਦਿਨ ਧਰਤੀ ਉੱਤੇ ਆਖਿਰ ਵਰ ਜਾਓਗੇ ,
ਕੀ ਹੋਇਆ ਜੇ ਚੰਨ ਚੜਾਇਆ ਜਾਣਾ ਨਹੀਂ ,
ਇੱਕ ਦੀਵਾ ਤਾਂ ਰਾਤ ਸਿਰਹਾਣੇ ਧਰ ਜਾਓਗੇ ,
ਇੱਕ ਗੋਲੀ ਹੈ ਬਣੀ ਜੇ ਹਿੱਕ ਤੁਹਾਡੀ ਲਈ ,
ਇੱਕ ਗੋਲੀ ਨੂੰ ਬੇਕਾਰ ਤਾਂ ਕਰ ਜਾਓਗੇ ! @ AG

2 comments:

  1. ਬਲਿਹਾਰ ਹਾਂ ਤੁਹਾਥੋਂ ਤੇ ਤੁਹਾਡੀ ਕਲਮ ਤੋਂ

    ReplyDelete
  2. ਬਲਿਹਾਰ ਹਾਂ ਤੁਹਾਡੇ ਤੋਂ , ਤੁਹਾਡੀ ਕਲਮ ਤੋਂ

    ReplyDelete