ਮਾਏ ਨੀ ਮੈਂ ਜਾਣਾ ਰਾਂਝੇਂ ਦੇ ਨਾਲ ,
ਜਿੰਨਾ ਮਰਜ਼ੀ ਰੱਖ ਖਿਆਲ !
ਮਾਏ ਨੀ.......
ਤੂੰ ਤਾਂ ਘਰੇ ਬੁਲਾ ਕੇ ਭੁੱਲਗੀ,
ਮੱਝੀਆਂ ਤੀਕ ਚਰਾ ਕੇ ਭੁੱਲਗੀ,
ਜਿਸ ਨੂੰ ਚਾਕ ਬਣਾ ਕੇ ਭੁੱਲਗੀ,
ਹੁਣ ਉਹਦੀ ਹੀਰ ਸਿਆਲ !
ਮਾਏ ਨੀ.......
ਭਾਵੇਂ ਲੱਖਾਂ ਪਹਿਰੇ ਲਾ ਦੇ,
ਭਾਵੇਂ ਜਿੰਦਿਓ ਅੰਦਰ ਪਾ ਦੇ,
ਭਾਵੇਂ ਕੈਦੋਂ ਬਾਰ ਬਿਠਾ ਦੇ ,
ਉਹਨੇ ਤਾਂ ਵੀ ਲੈਣਾ ਭਾਲ !
ਮਾਏ ਨੀ......
ਖੇੜਿਆਂ ਦੀ ਨਾ ਤੇਰੀ ਹਾਂ ਮੈਂ ,
ਕਿਉਂ ਦੋਹਾਂ ਨੇ ਘੇਰੀ ਹਾਂ ਮੈਂ ,
''ਗਿੱਲ'' ਮਿੱਟੀ ਦੀ ਢੇਰੀ ਹਾਂ ਮੈਂ ,
ਕਿਉਂ ਮਿੱਟੀ ਰੱਖੇਂ ਸੰਭਾਲ ?
ਮਾਏ ਨੀ ਮੈਂ ਜਾਣਾ ਰਾਂਝੇਂ ਦੇ ਨਾਲ !!@AG
Monday, November 30, 2009
Subscribe to:
Post Comments (Atom)

RSS Feed (xml)
ਮਾਏ ਨੀ ਮੈਂ ਜਾਣਾ ਰਾਂਝੇਂ ਦੇ ਨਾਲ ,
ReplyDeleteਜਿੰਨਾ ਮਰਜ਼ੀ ਰੱਖ ਖਿਆਲ !
ਅਮਨਦੀਪ ਜੀ ਬਹੁਤ ਸੋਹਨਾ ਗੀਤ ਲਿਖਾ ਹੈ ਤੁਸੀਂ ਕੁਝ ਦਿਨ ਪਹਿਲਾਂ ਮੈਂ ਵੀ ਸ਼ੀਰੀ ਫ਼ਰਹਾਦ ਤੇ ਨਜ਼ਮ ਲਿਖੀ ਹੈ .....!!
Bahut khoob Amardeep,...it's a great lyric !
ReplyDeleteCreative in situation, diction, novelty !...It's a master-piece !
att hai veer g
ReplyDelete