Subscribe

RSS Feed (xml)

Powered By

Skin Design:
Free Blogger Skins

Powered by Blogger

Monday, November 30, 2009

IF YOU REMEMBER.....?

ਤੈਨੂੰ ਯਾਦ ਹੈ
ਮੇਰੇ ਨਾਲ ਸਫਰ ਕਰਦੀ ਤੂੰ ,
ਇੱਕ ਵੇਰ ਰਾਹ ਚ ਭੁੱਲ ਆਈ ਸੀ ਆਪਣੀਆ ਚੱਪਲਾਂ ?
ਤੈਨੂੰ ਤਾਂ ਅਗਲੇ ਪੜਾਅ ਤੇ ਹੀ
ਖੜਾਵਾਂ ਮਿਲ ਗਈਆਂ
ਮੇਰਾ ਸਾਥ ਛੱਡਣ ਦੇ ਇਨਾਮ ਵੱਜੋਂ ,
ਪਰ ਮੇਰੇ ਇੱਕਲੇ ਦਾ ਵਕਤ ਤਾਂ
ਅੱਜ ਵੀ ਨੰਗੇ ਪੈਰੀਂ ਤੁਰ ਰਿਹਾ ਹੈ ,
ਮੈਂ ਤਾਂ ਅੱਜ ਵੀ ਰਾਹਾਂ ਵਿੱਚ ਫਿਰਦਾ ਹਾਂ
ਤੇਰੀਆਂ ਚੱਪਲਾਂ ਲੱਭਦਾ ,
ਜਿਸ ਦਿਨ ਲੱਭ ਗਈਆਂ
ਉਸ ਦਿਨ ਉਨਾਂ ਨੂੰ ਲੈ ਕੇ ਮੈਂ
ਇੱਕ ਦਿਨ ਜਰੂਰ ਆਵਾਂਗਾ ਤੇਰੇ ਕੋਲ ,
ਸ਼ਾਇਦ ਉਨਾਂ ਨੂੰ ਵੇਖ ਚੇਤੇ ਆਵੇ
ਤੇਰੇ ਪੈਰਾਂ ਨੂੰ ਕਿ-
ਉਨਾਂ ਦਾ ਕੋਈ ਕੌਲ-ਕਰਾਰ ਸੀ ਮੇਰੇ ਪੈਰਾਂ ਨਾਲ ! @AG

No comments:

Post a Comment