ਮੈਂ ਹਾਲੇ ਵੀ ਕੰਧਾਂ ਤੋਂ ਤੇਰੀਆਂ
ਤਸਵੀਰਾਂ ਨਹੀਂ ਉਤਾਰੀਆਂ ,
ਕਿੰਨਾ ਕੁੱਝ ਵਾਪਰ ਗਿਆ
ਕਿੰਨਾ ਕੁੱਝ ਟੁੱਟ ਗਿਆ ,
ਪਰ ਤਸਵੀਰਾਂ ਉਵੇਂ ਦੀਆਂ ਉਵੇਂ ਨੇ ,
ਉਵੇਂ ਮੇਰੀ ਕੁਰਸੀ ਦੀ ਸੱਜੀ ਬਾਂਹ ਤੇ ਬੈਠੀ ਹੈਂ ਤੂੰ
ਉਵੇਂ ਮੇਰੇ ਗਲ ਦੁਆਲੇ ਹੈ ਤੇਰੀ ਬਾਂਹ
ਉਵੇਂ ਹੀ ਇੱਕ ਹੋਰ ਤਸਵੀਰ ਵਿੱਚ
ਦਰਿਆ ਵਿਚੱਲੇ ਪੱਥਰ ਤੇ ਬੈਠੀ ਹੈਂ ਤੂੰ ,
ਛੇ ਸਾਲ ਹੋਣ ਲੱਗੇ ਨੇ
ਤੇਰੇ ਗਲ ਵਿੱਚ ਉਵੇਂ ਦੀ ਉਵੇਂ ਹੈ ਚੁੰਨੀ
ਮੇਰੇ ਲੱਖ ਕਹਿਣ ਤੇ ਵੀ ਉਸ ਦਿਨ ਜੋ
ਠੀਕ ਨਹੀਂ ਸੀ ਕੀਤੀ ਤੂੰ ,
ਤਸਵੀਰਾਂ ਵਿੱਚ ਸਭ ਕੁੱਝ ਉਵੇਂ ਹੈ
ਜਿਵੇਂ ਕਦੇ ਹੋਇਆ ਕਰਦਾ ਸੀ,
ਫਰੇਮ ਵਿੱਚ ਕੈਦ ਬੇਬੱਸ ਵਕਤ
ਕਿੰਨਾ ਖੂਬਸੂਰਤ ਲੱਗਦਾ ਹੈ !
ਜਿਵੇਂ ਕੋਈ ਬਾਹਰ ਖੇਡਣ ਜਾਂਦੇ ਬੱਚੇ ਨੂੰ
ਬਾਂਹ ਫੜ ਕੇ ਖੜਾ ਲਵੇ
ਲੋਕ ਤਸਵੀਰਾਂ ਬਾਰੇ ਪੁੱਛਦੇ ਨੇ,
ਮੈਂ ਕਹਿ ਦਿੰਨਾ-
"ਮੈਂ ਕਦੇ ਨਹੀਂ ਉਤਾਰ ਸਕਦਾ ਇਹ ਤਸਵੀਰਾਂ
ਆਪਣੇ ਕਮਰੇ ਦੀਆਂ ਕੰਧਾਂ ਤੋਂ...!"
ਤੇਰੀਆਂ ਤਸਵੀਰਾਂ ਬਿਨਾਂ
ਹੋਰ ਹੈ ਵੀ ਕੀ ਮੇਰੇ ਕੋਲ ??? @ag
Monday, November 16, 2009
Subscribe to:
Post Comments (Atom)

RSS Feed (xml)
No comments:
Post a Comment