Subscribe

RSS Feed (xml)

Powered By

Skin Design:
Free Blogger Skins

Powered by Blogger

Sunday, November 15, 2009

ik nazam...tere naam !

ਤੂੰ ਚਲੀ ਗਈ
ਤੇ ਮੈਂ ਆਪਣਾ ਵਕਤ ਕੂੜੇਦਾਨ ਵਿੱਚ ਸੁੱਟ ਦਿੱਤਾ,
ਤੂੰ ਚਲੀ ਗਈ
ਤੇ ਮੈਂ ਆਪਣੇ ਦਿਨ ਦੇ ਸੂਰਜ ਤੇ ਫੂਕ ਮਾਰ ਦਿੱਤੀ,
ਤੂੰ ਚਲੀ ਗਈ
ਤੇ ਮੈਂ ਆਪਣੇ ਅੰਬਰ ਦਾ ਚੰਨ ਕੀਚਰ ਕੀਚਰ ਕਰ ਦਿੱਤਾ,
ਤੂੰ ਚਲੀ ਗਈ
ਤੇ ਮੈਂ ਆਪਣੇ ਤਾਰਿਆਂ ਦੀ ਚਾਦਰ ਝਾੜ ਦਿੱਤੀ,
ਤੂੰ ਚਲੀ ਗਈ
ਤੇ ਮੈਂ ਆਪਣੇ ਪੈਰਾਂ ਹੇਠਲੀ ਧਰਤ ਨੂੰ ਠੁੱਡਾ ਮਾਰ ਦਿੱਤਾ,
ਤੂੰ ਚਲੀ ਗਈ
ਤੇ ਮੈਂ ਕਾਲੇ ਖਲਾਅ ਚ ਭਟਕਦਾ ਹਾਂ
ਤੂੰ ਚਲੀ ਗਈ
ਹੁਣ ਜੇ ਤੂੰ ਪਰਤ ਵੀ ਆਵੇਂ ਵਾਪਸ
ਤਾਂ ਵੀ ਕੁੱਝ ਨਹੀਂ ਸੰਵਰਨਾ,
ਨਾ ਕੂੜੇਦਾਨ ਵਿੱਚ ਸੁੱਟਿਆ ਵਕਤ ਹੀ ਲੱਭਣਾ ਹੈ,
ਨਾ ਸੂਰਜ ਨੇ ਹੀ ਮੁੜ ਜਗਣਾ ਹੈ,
ਨਾ ਚੰਨ ਦੇ ਹੀ ਟੋਟੇ ਜੁੜਨੇ ਨੇ,
ਨਾ ਤਾਰੇ ਹੀ ਫੇਰ ਜੜੇ ਜਾਣੇ ਨੇ
ਮੇਰੀ ਰਾਤ ਦੀ ਚਾਦਰ ਤੇ,
ਨਾ ਹੀ ਦੁਬਾਰਾ ਮੇਰੇ ਪੈਰਾਂ ਹੇਠ ਆਉਣੀ ਹੈ
ਬਰਹਿਮੰਡ ਚ ਖਿੱਦੋ ਵਾਂਗ ਬੁੜਕਦੀ ਧਰਤੀ ! @AG

1 comment: