Subscribe

RSS Feed (xml)

Powered By

Skin Design:
Free Blogger Skins

Powered by Blogger

Wednesday, April 7, 2010

GEET


ਜੇ ਜੱਗ ਨਹੀਂ ਮੰਨਿਆ ਕੋਈ ਗੱਲ ਨਹੀਂ ,
ਜੇ ਰੱਬ ਨਹੀਂ ਮੰਨਿਆ ਕੋਈ ਗੱਲ ਨਹੀਂ ,
ਦੋ ਜਹਾਨ ਗਵਾ ਲਏ ਬੱਸ ਇੱਕ ਤੈਨੂੰ ਪਾ ਲਿਆ ਵੇ !
ਇਸ਼ਕ ਕਮਾ ਲਿਆ ਸੱਜਣਾ ਅਸੀਂ ਇਸ਼ਕ ਕਮਾ ਲਿਆ ਵੇ !!
ਕਦੋਂ ਕਿਸੇ ਤੋਂ ਡਰਦੇ ਆਂ , ਕਦੋਂ ਕਿਸੇ ਤੋਂ ਹਰਦੇ ਆਂ ,
ਜੱਗ ਨਿੱਤ ਕੱਚੇ ਰੱਖਦਾ ਏ , ਕੱਚਿਆਂ ਉੱਤੇ ਤਰਦੇ ਆਂ ,
ਤੇਰਾ ਹੀ ਨਾਂਅ ਲੈ ਕੇ ਕੱਚਾ ਸੀਨੇ ਲਾ ਲਿਆ ਵੇ !
ਇਸ਼ਕ ਕਮਾ ਲਿਆ ਸੱਜਣਾ ਅਸੀਂ ਇਸ਼ਕ ਕਮਾ ਲਿਆ ਵੇ !!
ਭਾਵੇਂ ਸੂਲੀ ਚੜੇ ਅਸੀਂ , ਢਾਈ ਅੱਖਰ ਤਾਂ ਪੜੇ ਅਸੀਂ ,
ਨੇਰਾ ਤਾਂ ਰੌਸ਼ਨ ਹੋਇਆ ਏ , ਕੀ ਹੋਇਆ ਜੇ ਸੜੇ ਅਸੀਂ ,
ਤੇਰੇ ਮੋਹ ਦੇ ਮਹੁਰੇ ਨੂੰ ਵੀ ਹੱਥੀਂ ਖਾ ਲਿਆ ਵੇ !
ਇਸ਼ਕ ਕਮਾ ਲਿਆ ਸੱਜਣਾ ਅਸੀਂ ਇਸ਼ਕ ਕਮਾ ਲਿਆ ਵੇ !!
ਨਾ ਵਿੱਕਣਾ ਕੋਲ ਅਮੀਰਾਂ ਦੇ , ਨਾ ਵੱਸਣਾ ਨਾਲ ਜਾਗੀਰਾਂ ਦੇ ,
ਰੂਹਾਂ ਦੇ ''ਗਿੱਲ'' ਪੁਜਾਰੀ ਆਂ , ਨਾ ਨਿੱਭਣੀ ਨਾਲ ਸਰੀਰਾਂ ਦੇ ,
''ਅਮਰਦੀਪ'' ਤੈਨੂੰ ਲੱਭ ਕੇ ਆਪਣਾ ਆਪ ਗੁਆ ਲਿਆ ਵੇ !
ਇਸ਼ਕ ਕਮਾ ਲਿਆ ਸੱਜਣਾ ਅਸੀਂ ਇਸ਼ਕ ਕਮਾ ਲਿਆ ਵੇ !!
*************************@adg
{ from my book ''silli silli hawa''}

No comments:

Post a Comment