
ਕਿਓਂ ਮਾਰੂਥਲ ਤੋਂ ਦੂਰ ਹੋਈ ਓਹ ਸਾਂਵਲੀ ਨਦੀ !
ਐਨੀ ਕਿਉਂ ਮਜਬੂਰ ਹੋਈ ਓਹ ਸਾਂਵਲੀ ਨਦੀ !
ਜਿਸਦੇ ਪਾਣੀ ਵਿੱਚ ਸੀ ਅੱਜ ਬੇੜੀਆਂ ਨੇ ਤਰਨਾ ,
ਕਿਉਂ ਖੁਦ ਬੇੜੀ ਦਾ ਪੂਰ ਹੋਈ ਓਹ ਸਾਂਵਲੀ ਨਦੀ !
ਮੈਂ ਉਸਦਾ ਸ਼ਿਵ ਸਾਂ ਮੇਰੀਆਂ ਜਟਾਂ ਚੋ ਨਿਕਲੀ ਸੀ ,
ਹੁਣ ਕਿਸ ਗੱਲੋਂ ਮਗਰੂਰ ਹੋਈ ਓਹ ਸਾਂਵਲੀ ਨਦੀ !
ਉਸਦੇ ਪਾਣੀ ਵਿੱਚ ਸੀ ਮੇਰੇ ਹੀ ਲਹੂ ਦੀ ਰੰਗਤ ,
ਇਸੇ ਲਈ ਹੀ ਮਸ਼ਹੂਰ ਹੋਈ ਓਹ ਸਾਂਵਲੀ ਨਦੀ !
ਜਿਸ ਧਰਤੀ ਨੇ ਰਾਹ ਦਿੱਤਾ ਉਸਨੂੰ ਖੁਦ ਨੂੰ ਉਜਾੜ ,
ਓਸੇ ਲਈ ਹੀ ਨਾਸੂਰ ਹੋਈ ਓਹ ਸਾਂਵਲੀ ਨਦੀ !
***********************@adg

RSS Feed (xml)
No comments:
Post a Comment