
ਇੰਝ ਸੱਜਣਾ ਵੇ ਅਸੀਂ ਤੇਰੇ ਲਾਰਿਆਂ ਤੇ ਰਹੇ !
ਜਿਵੇਂ ਸੁੱਕਾ ਹੋਇਆ ਰੁੱਖ ਕੋਈ ਆਰਿਆਂ ਤੇ ਰਹੇ !
ਇੰਝ ਸੱਜਣਾ ਵੇ.......
ਸੋਚਿਆ ਸੀ ਸਾਡੇ ਨਾਲ ਲੱਗੀਆਂ ਨਿਭਾਵੇਂਗਾ ,
ਸਾਰ ਨਹੀਂ ਸੀ ਪਾਣੀਆ ਚ ਡੂੰਘਾ ਲਹਿ ਜਾਵੇਂਗਾ ,
ਐਵੇਂ ਹੀ ਉਡੀਕਦੇ ਕਿਨਾਰਿਆਂ ਤੇ ਰਹੇ !
ਜਿਵੇਂ ਸੁੱਕਾ ਹੋਇਆ ਰੁੱਖ....
ਠਹਿਰਾਂ ਸਾਡੇ ਪਿੰਡ ਚ ਬਣਾ ਲਈਆਂ ਤੂੰ ਕਿੰਨੀਆਂ ,
ਸਾਡਿਆਂ ਸ਼ਰੀਕਾਂ ਹੱਥੋਂ ਖਾਵੇਂ ਨਿੱਤ ਪਿੰਨੀਆਂ ,
ਅਸੀਂ ਝੱਲੇ ਐਵੇਂ ਰਿੱਝਦੇ ਸੀ ਹਾਰਿਆਂ ਤੇ ਰਹੇ !
ਜਿਵੇਂ ਸੁੱਕਾ ਹੋਇਆ ਰੁੱਖ......
ਜਿਵੇਂ ਮੁੱਕੀ ਜਾਂਦੀ ਇਹ ਕਾਲੀ ਬੋਲੀ ਰਾਤ ਵੀ ,
ਉਵੇਂ ਹੀ ਮੁਕਾਉਣੀ ''ਗਿੱਲ'' ਆਪੇ ਅਸੀ ਬਾਤ ਵੀ ,
ਕੀ ਬੋਲਾਂਗੇ ਜੇ ਤੇਰਿਆਂ ਹੁੰਗਾਰਿਆਂ ਤੇ ਰਹੇ !
ਜਿਵੇਂ ਸੁੱਕਾ ਹੋਇਆ ਰੁੱਖ........!
{ from my song book ''silli silli hawa'' }

RSS Feed (xml)
ਇੰਝ ਸੱਜਣਾ ਵੇ ਅਸੀਂ ਤੇਰੇ ਲਾਰਿਆਂ ਤੇ ਰਹੇ !
ReplyDeleteਜਿਵੇਂ ਸੁੱਕਾ ਹੋਇਆ ਰੁੱਖ ਕੋਈ ਆਰਿਆਂ ਤੇ ਰਹੇ !
ਇੰਝ ਸੱਜਣਾ ਵੇ.......
ਸੋਚਿਆ ਸੀ ਸਾਡੇ ਨਾਲ ਲੱਗੀਆਂ ਨਿਭਾਵੇਂਗਾ ,
ਸਾਰ ਨਹੀਂ ਸੀ ਪਾਣੀਆ ਚ ਡੂੰਘਾ ਲਹਿ ਜਾਵੇਂਗਾ ,
ਐਵੇਂ ਹੀ ਉਡੀਕਦੇ ਕਿਨਾਰਿਆਂ ਤੇ ਰਹੇ !
ਜਿਵੇਂ ਸੁੱਕਾ ਹੋਇਆ ਰੁੱਖ....
ਠਹਿਰਾਂ ਸਾਡੇ ਪਿੰਡ ਚ ਬਣਾ ਲਈਆਂ ਤੂੰ ਕਿੰਨੀਆਂ ,
ਸਾਡਿਆਂ ਸ਼ਰੀਕਾਂ ਹੱਥੋਂ ਖਾਵੇਂ ਨਿੱਤ ਪਿੰਨੀਆਂ ,
ਅਸੀਂ ਝੱਲੇ ਐਵੇਂ ਰਿੱਝਦੇ ਸੀ ਹਾਰਿਆਂ ਤੇ ਰਹੇ !
ਜਿਵੇਂ ਸੁੱਕਾ ਹੋਇਆ ਰੁੱਖ......
ਜਿਵੇਂ ਮੁੱਕੀ ਜਾਂਦੀ ਇਹ ਕਾਲੀ ਬੋਲੀ ਰਾਤ ਵੀ ,
ਉਵੇਂ ਹੀ ਮੁਕਾਉਣੀ ''ਗਿੱਲ'' ਆਪੇ ਅਸੀ ਬਾਤ ਵੀ ,
ਕੀ ਬੋਲਾਂਗੇ ਜੇ ਤੇਰਿਆਂ ਹੁੰਗਾਰਿਆਂ ਤੇ ਰਹੇ !
ਜਿਵੇਂ ਸੁੱਕਾ ਹੋਇਆ ਰੁੱਖ........!
ਵਾਹ ....ਕਮਾਲ ਦਾ ਲਿਖਦੇ ਹੋ ਤੁਸੀਂ ......!!
ਕੀ ਸਿੱਲੀ ਸਿੱਲੀ ਆਂਦੀ ਹੈ ਹਵਾ ....ਤੁਹਾਡਾ ਹੀ ਲਿਖਯਾ ਗੀਤ ਹੈ ......??
haan ji....dhanwaad
ReplyDelete