
ਏਨਾਂ ਮਜਦੂਰਾਂ ਨੇ
ਏਨਾਂ ਮਜਬੂ੍ਰਾਂ ਨੇ ,
ਖੁਦਕਸ਼ੀਆਂ ਕਰਦੇ ਕਿਸਾਨਾਂ ਨੇ
ਤੇ ਬੇਰੋਜ਼ਗਾਰ ਜਵਾਨਾਂ ਨੇ ,
ਤੈਨੂੰ ਲੈ ਲੈਣਾ ਸਰਕਾਰੇ
ਨੀ ਤੈਨੂੰ ਲੈ ਲੈਣਾ ਸਰਕਾਰੇ !
ਇੰਨਾਂ ਨੰਨੀਆਂ ਛਾਵਾਂ ਨੇ
ਭੁੱਖੀਆਂ ਬੈਠੀਆਂ ਮਾਵਾਂ ਨੇ ,
ਹੱਕਾਂ ਲਈ ਲੜਦੇ ਲੋਕਾਂ ਨੇ
ਤੇਰੀਆਂ ਆਪਣੀਆਂ ਜੋਕਾਂ ਨੇ ,
ਤੈਨੂੰ ਲੈ ਲੈਣਾ ਸਰਕਾਰੇ
ਨੀ ਤੈਨੂੰ ਲੈ ਲੈਣਾ ਸਰਕਾਰੇ !
ਤੇਰੀ ਤਾਨਾਸ਼ਾਹੀ ਨੇ ,
ਮਜ਼ਲੂਮਾਂ ਦੀ ਵੋਟ ਗਵਾਹੀ ਨੇ ,
ਤੇਰੀਆਂ ਲੂੰਬੜ ਚਾਲਾਂ ਨੇ
ਤੇ ਭੁੱਖੇ ਰੋਂਦੇ ਬਾਲਾਂ ਨੇ ,
ਤੈਨੂੰ ਲੈ ਲੈਣਾ ਸਰਕਾਰੇ
ਨੀ ਤੈਨੂੰ ਲੈ ਲੈਣਾ ਸਰਕਾਰੇ !
ਤੇਰੇ ਝੂਠੇ ਵਾਅਦਿਆਂ ਨੇ
ਬਦਨੀਤ ਇਰਾਦਿਆ ਨੇ ,
ਸਾਡੇ ਦਿੱਤੇ ਜਵਾਬ ਨੇ
ਤੇ ਸਾਰੇ ਪੰਜਾਬ ਨੇ ,
ਤੈਨੂੰ ਲੈ ਲੈਣਾ ਸਰਕਾਰੇ
ਨੀ ਤੈਨੂੰ ਲੈ ਲੈਣਾ ਸਰਕਾਰੇ !
(ਭੁੱਖ ਹੜਤਾਲ ਤੇ ਬੈਠੀਆਂ ਮਾਂਵਾਂ ਨੂੰ ਸਮਰਪਿਤ )

RSS Feed (xml)
No comments:
Post a Comment