Subscribe

RSS Feed (xml)

Powered By

Skin Design:
Free Blogger Skins

Powered by Blogger

Monday, April 25, 2011

ਸਾਡਾ ਇਤਿਹਾਸ ਸਿੰਘੋ ਹੋਰ ਹੋਣਾ ਸੀ ... !

ਸਾਡਾ ਇਤਿਹਾਸ ਸਿੰਘੋ ਹੋਰ ਹੋਣਾ ਸੀ , ਜੇ ਨਾ ਸਾਨੂੰ ਕੌਮ ਦੇ ਗੱਦਾਰ ਮਾਰਦੇ !

ਜੇ ਨਾ ਹੁੰਦੀਆਂ ਇਹ ਧੜੇਬੰਦੀਆਂ , ਜੇ ਨਾ ਸਾਨੂੰ ਸਾਡੇ ਸਰਦਾਰ ਮਾਰਦੇ !

ਸਾਡਾ ਇਤਿਹਾਸ ਸਿੰਘੋ ਹੋਰ ਹੋਣਾ ਸੀ..................................

ਸਿੱਖ ਰਾਜ ਦਾ ਸੂਰਜ ਵੀ ਕਦੇ ਅਸਤ ਨਹੀਂ ਸੀ ਹੋਣਾ ,

ਸ਼ੇਰੇ-ਪੰਜਾਬ ਵੀ ਬਿਨ ਗੱਦਾਰਾਂ ਪਸਤ ਨਹੀਂ ਸੀ ਹੋਣਾ ,

ਜਿੱਤੀ ਹੋਈ ਫੌਜ ਅੰਤ ਹਾਰ ਜਾਂਦੀ ਨਾ , ਪਿੱਠ ਉੱਤੇ ਕੀਤੇ ਜੇ ਨਾ ਵਾਰ ਮਾਰਦੇ !

ਸਾਡਾ ਇਤਿਹਾਸ ਸਿੰਘੋ ਹੋਰ ਹੋਣਾ ਸੀ..................................

ਕੋਈ ਪਹਾੜਾ ਸਿੰਘ ਵੀ ਬਣਕੇ ਕਰ ਗਿਆ ਸੀ ਗੱਦਾਰੀ ,

ਗੋਰਿਆਂ ਹੱਥੀਂ ਵੇਚ ਸੀ ਆਇਆ ਜੋ ਆਪਣੀ ਸਰਦਾਰੀ ,

ਇਤਿਹਾਸ ਦੇ ਸੁਨਹਿਰੀ ਪੰਨੇ ਕਾਲੇ ਪੈਂਦੇ ਨਾ , ਆਪਣੇ ਹੀ ਜੇ ਨਾ ਐਸੀ ਮਾਰ ਮਾਰ ਦੇ !

ਸਾਡਾ ਇਤਿਹਾਸ ਸਿੰਘੋ ਹੋਰ ਹੋਣਾ ਸੀ..................................

ਸਿੱਖ ਕੌਮ ਦੇ ਵੈਰੀਆਂ ਗਲੇ ਸਰੋਪੇ ਪਾਵਣ ਵਾਲੇ ,

ਸਮੇ ਦੀਆਂ ਸਰਕਾਰਾਂ ਨੂੰ ਇਹ ਸਿਰ ਝੁਕਾਵਣ ਵਾਲੇ ,

ਅਸੀਂ ਯਾਰੋ ਸੀ ਫਿਰ ਕੀਹਦੇ ਲੈਣਦੇ , ਜੇ ਨਾ ਸਾਨੂੰ ਐਸੇ ਜਥੇਦਾਰ ਮਾਰਦੇ !

ਸਾਡਾ ਇਤਿਹਾਸ ਸਿੰਘੋ ਹੋਰ ਹੋਣਾ ਸੀ..................................

ਅੱਜ ਵੀ ਬਾਈ ਮੰਜੀਆਂ ਡਾਹ ਕੇ ਬੈਠੇ ਨੇ ਜੋ ਆਗੂ ,

ਇਹੋ ਗੱਲ ਹੀ ਇਨਾਂ ਉੱਤੇ ਹੁੰਦੀ ਏ "ਗਿੱਲ" ਲਾਗੂ ,

ਹਰ ਪਾਸੇ ਕੇਸਰੀ ਨਿਸ਼ਾਨ ਝੂਲਦੇ , ਜੇ ਨਾ ਇਹ ਅੱਧ - ਵਿਚਕਾਰ ਮਾਰਦੇ !

ਸਾਡਾ ਇਤਿਹਾਸ ਸਿੰਘੋ ਹੋਰ ਹੋਣਾ ਸੀ..................................!

No comments:

Post a Comment