ਧਰਮ ਹੇਤੁ ਜਿੰਨਾ ਸੀਸ ਕਟਾਏ ,
ਜਿਗਰ ਦੇ ਟੋਟੇ ਝੋਲੀ ਪਵਾਏ ,
ਧਿਆਨ ਧਰੋ ਸਭ ਅੱਜ ਵੀ ਉਨਾਂ ਦੀ ਕੁਰਬਾਨੀ ਦਾ !
ਕੋਈ ਨਾ ਕੋਈ ਤਾਂ ਮਕਸਦ ਹੁੰਦੈ ਇਸ ਜ਼ਿੰਦਗਾਨੀ ਦਾ !
ਕੋਈ ਨਾ ਕੋਈ ਤਾਂ...........................
ਹੱਸ ਕੇ ਨੱਚ ਕੇ ਟੱਪ ਕੇ ਖਾ ਕੇ ਪੀ ਕੇ ਮਰ ਜਾਣਾ ,
ਆਵਾਰਾ ਪਸ਼ੂਆਂ ਦੇ ਵਾਂਗੂ ਜੀ ਕੇ ਮਰ ਜਾਣਾ ,
ਕਦੇ ਬਹਿ ਕੇ ਅਰਥ ਕੱਢਿਓ ਆਪਣੀ ਨਾਦਾਨੀ ਦਾ !
ਕੋਈ ਨਾ ਕੋਈ ਤਾਂ...........................
ਇਤਿਹਾਸ ਦੇ ਪੰਨੇ ਪੰਨੇ ਨੂੰ ਅੱਜ ਫਰੋਲ ਲਓ ,
ਵਿਰਸੇ ਦੀ ਤੱਕੜੀ ਦੇ ਵਿੱਚ ਵੀ ਖੁਦ ਨੂੰ ਤੋਲ ਲਓ ,
ਕੀ ਕੌਮ ਨੂੰ ਫਾਇਦਾ ਥੋਡੀ ਚੜੀ ਜਵਾਨੀ ਦਾ ?
ਕੋਈ ਨਾ ਕੋਈ ਤਾਂ...........................
ਜਿਹੜੇ ਸੜਕਾਂ ਉੱਤੇ ਜਿਉਂਦੇ ਸਾੜੇ ਹਾਕਮ ਨੇ ,
ਜੋ ਬੇਦੋਸ਼ੇ ਫਾਂਸੀਆਂ ਉੱਤੇ ਚਾੜੇ ਹਾਕਮ ਨੇ ,
ਕੁੱਝ ਤਾਂ ਕੋਲੇ ਰੱਖਿਓ ਉਨਾਂ ਦੀ ਨਿਸ਼ਾਨੀ ਦਾ !
ਕੋਈ ਨਾ ਕੋਈ ਤਾਂ...........................
ਦਿਲ ਦੇ ਵਿੱਚ ਕਿਉਂ ਉੱਠਦੇ ਨੀ ਉਦੋਂ ਉਬਾਲ ਜਿਹੇ ,
ਵੀਰ ਨੇ ਹੱਥੋਂ ਜਾਂਦੇ ਜਦੋਂ ਦਵਿੰਦਰਪਾਲ ਜਿਹੇ ,
ਕਿਉਂ ਮਾਣ ਏ ਜਾਨ ਜਿਹੀ ਇਸ ਚੀਜ਼ ਬਿਗਾਨੀ ਦਾ !
ਕੋਈ ਨਾ ਕੋਈ ਤਾਂ........................... !
Friday, June 3, 2011
Subscribe to:
Post Comments (Atom)

RSS Feed (xml)
No comments:
Post a Comment