Subscribe

RSS Feed (xml)

Powered By

Skin Design:
Free Blogger Skins

Powered by Blogger

Thursday, August 4, 2011

ਵੇ ਸਾਈਆਂ ਰੋਕ ਲਵੀਂ...

ਦਿਲ ਵਿੱਚ ਜਿੰਨੇ ਭਾਂਬੜ ਮੱਚਦੇ
ਜੇ ਬੁੱਲਾਂ ਤੇ ਆਵਣ ਸਾਈਆਂ ਰੋਕ ਲਵੀਂ !
ਉਹ ਹੌਂਕੇ ਜੋ ਹਿੱਕ ਵਿੱਚ ਨੱਚਦੇ
ਜੱਗ ਵਿੱਚ ਭੜਥੂ ਪਾਵਣ ਸਾਈਆਂ ਰੋਕ ਲਵੀਂ !
ਵੇ ਸਾਈਆਂ ਰੋਕ ਲਵੀਂ..........................
ਮੈਂ ਕਿਸੇ ਨੂੰ ਦੋਸ਼ ਨੀ ਦੇਣਾ
ਨਾ ਇਲਜ਼ਾਮ ਲਗਾਉਣਾ !
ਜੋ ਹੁੰਦਾ ਹੈ ਹੱਥੀਂ ਬੁਣਿਆ
ਉਹੀ ਪਵੇ ਹੰਢਾਉਣਾ !
ਜੇ ਉਂਗਲੀ ਹੱਥ ਉਠਾਵਣ ਸਾਈਆਂ ਰੋਕ ਲਵੀਂ !
ਵੇ ਸਾਈਆਂ ਰੋਕ ਲਵੀਂ..........................
ਜਿਸ ਦੇ ਕੋਲੇ ਬੀਅ ਸੀ ਜਿਹੜਾ
ਉਹੀ ਬੀਜ ਕੇ ਤੁਰਿਆ !
ਜੋ ਪੱਕਾ ਉਹ ਪਾਰ ਹੈ ਲੱਗਿਆ
ਜੋ ਕੱਚਾ ਉਹ ਖੁਰਿਆ !
ਜੇ ਹੰਝੂ ਨੈਣ ਵਹਾਵਣ ਸਾਈਆਂ ਰੋਕ ਲਵੀਂ !
ਮੇਰੇ ਕੋਲੋਂ ਵਕਾਲਤ ਮੇਰੀ
ਨਾ ਤੂੰ ਕਦੇ ਕਰਾਵੀਂ !
ਜੇ ਮੈਂ ਕਦੇ ਕਟਹਿਰੇ ਖੜਿਆ
ਤੂੰ ਇਨਸਾਫ ਸੁਣਾਵੀਂ !
ਜੇ ਝੂਠੇ ਬਰੀ ਕਰਾਵਣ ਸਾਈਆਂ ਰੋਕ ਲਵੀਂ !
ਵੇ ਸਾਈਆਂ ਰੋਕ ਲਵੀਂ.......................!!
@amardeep singh gill

1 comment:

  1. ਬਹੁਤ ਹੀ ਵਧੀਆ ਰਚਨਾ....ਦਿਲ ਦੀਆਂ ਗਹਿਰਾਈਆਂ ਤੋਂ ਲਿਖੀ ਹੋਈ।
    ਡੂੰਘੇ ਭਾਵਾਂ ਨਾਲ਼ ਓਤ-ਪ੍ਰੋਤ !
    ਅੱਖਰ-ਅੱਖਰ ਦਿਲ ਨੂੰ ਟੁੰਬ ਗਿਆ!

    ਹਰਦੀਪ ਕੌਰ ਸੰਧੂ (ਡਾ.)
    (ਹਾਇਕੁ-ਲੋਕ)

    ReplyDelete