Subscribe

RSS Feed (xml)

Powered By

Skin Design:
Free Blogger Skins

Powered by Blogger

Friday, February 26, 2010

ਵਿਛੋੜੇ ਤੋਂ ਬਾਅਦ !


ਉਦਾਸ ਚਿਹਰੇ
ਖੂਬਸੂਰਤ ਹੁੰਦੇ ਹਨ ,
ਸਿੱਲੀਆਂ ਅੱਖਾਂ ਚ ਹੀ ਗਹਿਰਾਈ ਹੁੰਦੀ ਹੈ ,
ਕਿਸੇ ਹੇਰ ਲਈ ਧੜਕਦੇ ਆਪਣੇ ਦਿਲ ਦੀ ਧੜਕਣ ਹੀ
ਜਿਊਂਦਾ ਰੱਖਦੀ ਹੈ ਇਨਸਾਨ ਨੂੰ ,
ਤੇਰੇ ਨਾਲੋਂ ਵਿੱਛੜ ਕੇ ਮੈਂ ਜਾਣਿਆ ,
ਤੂੰ ਕਹਿੰਦੀ ਹੁੰਦੀ ਸੀ ਕਿ
ਵਿਛੋੜਿਆਂ ਦੇ ਗੀਤ ਨਾ ਲਿਖਿਆ ਕਰ
ਲੋਕਾਂ ਦੀ ਜ਼ੁਬਾਨ ਕਾਲੀ ਹੁੰਦੀ ਹੈ
ਤੇ ਤੇਰੀ ਕਲਮ ਕਾਲੀ ਹੈ ,
ਚੰਗਾ ਹੁੰਦਾ ਜੇ ਮੇਰੇ ਤੀਰ ਤੋੜਨ ਵੇਲੇ
ਤੂੰ ਮੇਰੀ ਕਲਮ ਹੀ ਤੋੜ ਦਿੰਦੀ ,
ਸਾਹਿਬਾਂ ਤੇ ਮਿਰਜ਼ੇ ਦਾ ਹਸ਼ਰ ਵੇਖ ਕੇ
ਉਦਾਸ ਖੜੇ ਰੋਹੀ ਦੇ ਜੰਡ ਚੋਂ
ਕਿਵੇਂ ਫੁੱਟਦੀਆਂ ਨੇ ਕਲਮਾਂ ਦੀਆਂ ਕਰੂੰਬਲਾਂ
ਤੇ ਕਿਵੇਂ ਲਗਦੇ ਨੇ
ਉਸਨੂੰ ਗੀਤਾਂ ਦੇ ਖੋਖੇ ,
ਤੇਰੇ ਨਾਲੋਂ ਵਿੱਛੜ ਕੇ ਮੈਂ ਜਾਣਿਆ ! @ADG

1 comment: