
ਮੈਨੂੰ ਲਗਦਾ ਹੈ
ਜਿਉਂ ਜਿਉਂ ਉਮਰ ਵੱਧ ਰਹੀ ਹੈ
ਮੈਂ ਆਪਣੇ ਬਾਪੂ ਵਰਗਾ ਹੁੰਦਾ ਜਾਂਦਾ ਹਾਂ ,
ਨਾ ਝੂਠ ਬਰਦਾਸ਼ਤ ਹੁੰਦਾ ਹੈ
ਨਾ ਸੱਚ ਦਾ ਸਾਥ ਛੱਡਦਾ ਹਾਂ ,
ਹੱਕ ਸੱਚ ਲਈ ਉਵੇਂ ਹੀ ਲੜ ਪੈਂਦਾ ਹਾਂ
ਬਾਪੂ ਵਾਂਗ ,
ਗਲਤ ਨੂੰ ਗਲਤ
ਠੀਕ ਨੂੰ ਠੀਕ
ਕਹਿਣਾ ਬਾਪੂ ਤੋਂ ਹੀ ਸਿੱਖਿਆ ਹੈ ,
ਪਰ
ਜਿਸ ਸ਼ਿਦੱਤ ਨਾਲ
ਹੁਣ ਦਿੰਦਾ ਹਾਂ ਪਹਿਰਾ ਮੈਂ
ਪਹਿਲਾਂ ਇੰਝ ਨਹੀਂ ਸੀ ਦਿੱਤਾ ਜਾਂਦਾ ,
ਜ਼ਿੰਦਗੀ ਦੇ ਅਰਥ
ਸਮਿਆਂ ਦਾ ਸ਼ਬਦਕੋਸ਼
ਵੱਧ ਵਧੀਆ ਸਮਝਾਉਂਦਾ ਹੈ !
ਇੱਕ ਸਮਾਂ ਸੀ
ਜਦ ਬਾਪੂ ਦੀ ਹਰ ਗੱਲ ਗਲਤ ਲਗਦੀ ਸੀ ,
ਪਰ ਹੁਣ ਮੈਂ ਆਪਣੀਆਂ ਪ੍ਰੀਭਾਸ਼ਾਵਾਂ
ਢਾਹ ਢਾਹ ਸਿਰਜਦਾ ਹਾਂ ,
ਬਾਪੂ ਨੇ ਬਹੁਤ ਕੁੱਝ ਗੁਆ ਲਿਆ
ਇਸ ਸ਼ੰਘਰਸ਼ ਵਿੱਚ ,
ਮੈਨੂੰ ਪਤਾ ਹੈ
ਮੈਂ ਵੀ ਗੁਆ ਲਵਾਂਗਾ !
ਪਰ ਪ੍ਰਾਪਤੀ
ਮੈਨੂੰ ਵੀ ਇੱਕ ਦਿਨ
ਬਾਪੂ ਬਣਾ ਦੇਵੇਗੀ !
**************@ADG

RSS Feed (xml)
No comments:
Post a Comment