ਕਾਲੀ ਲੋਈ ਲੈ ਕੇ ਗਿਓਂ ਆ ਵੇ ਜੋਗੀਆ !
ਸਾਡੇ ਵਿਹੜੇ ਫੇਰਾ ਜਾਵੀਂ ਪਾ ਵੇ ਜੋਗੀਆ !
ਕਾਲੀ ਲੋਈ ਲੈ ਕੇ........................
ਦੋ ਚੰਨ ਪਾ ਲੇ ਤੂੰ ਬਣਾ ਕੇ ਕੰਨੀਂ ਮੁੰਦਰਾਂ ,
ਮਹਿਲਾਂ ਉੱਤੇ ਖੜੀ ਛੱਡ ਆਇਆ ਤਾਂ ਨੀ ਸੁੰਦਰਾਂ ,
ਤੱਕਦੀ ਏ ਜਿਹੜੀ ਤੇਰਾ ਰਾਹ ਵੇ ਜੋਗੀਆ !
ਕਾਲੀ ਲੋਈ ਲੈ ਕੇ........................
ਆ ਸਾਡੇ ਨਾਲ ਕਰ ਦੁੱਖ ਸੁੱਖ ਸਾਂਝਾ ਤੂੰ ,
ਕਿਤੇ ਹੀਰ ਦਾ ਤਾਂ ਨਹੀਂ ਸੀ ਸੋਹਣਿਆ ਵੇ ਰਾਝਾਂ ਤੂੰ ,
ਜਿੰਦ ਦਿੱਤੀ ਕੀਹਦੇ ਲੇਖੇ ਲਾ ਵੇ ਜੋਗੀਆ !
ਕਾਲੀ ਲੋਈ ਲੈ ਕੇ .......................
ਮੁੱਖ ਥਾਲੀ ਚਾਂਦੀ ਦੀ ਚਿਰਾਗਾਂ ਜਿਹੇ ਨੈਣ ਵੇ ,
ਜ਼ੁਲਫਾਂ ਦੇ ਕੁੰਡਲਾਂ ਚ ਰੋਹੀਆਂ ਦੇ ਨੇ ਵੈਣ ਵੇ ,
ਤੇਰੇ ਵਿੱਚੋਂ ਦਿਸਦਾ ਖੁਦਾ ਵੇ ਜੋਗੀਆ !
ਕਾਲੀ ਲੋਈ ਲੈ ਕੇ.........................
ਕਿਹੜੇ ਟਿੱਲੇ ਨੂੰ ਲਾਉਨੈ ਅੱਜ ਕੱਲ ਭਾਗ ਵੇ ,
ਕੀਲ ਕਿਵੇਂ ਰੱਖੇ ''ਗਿੱਲ'' ਖਾਹਿਸ਼ਾਂ ਦੇ ਨਾਗ ਵੇ ,
ਸਾਨੂੰ ਵੀ ਤਾਂ ਬੀਨ ਤੂੰ ਸਿਖਾ ਵੇ ਜੋਗੀਆ !
ਕਾਲੀ ਲੋਈ ਲੈ ਕੇ ਗਿਓਂ ਆ ਵੇ ਜੋਗੀਆ !
********************@ADG****
Sunday, February 20, 2011
Subscribe to:
Post Comments (Atom)

RSS Feed (xml)
No comments:
Post a Comment