
ਇਹ ਧਰਤੀ ਮੇਰੀ ਮਾਂ ਏ ਮੈਨੂੰ ਜਾਨੋਂ ਪਿਆਰੀ ਏ ,
ਇਸ ਮਿੱਟੀ ਦੀ ਬੁੱਕਲ ਦੇ ਵਿੱਚ ਉਮਰ ਗੁਜ਼ਾਰੀ ਏ ,
ਇਹ ਧਰਤੀ ਮੇਰੀ ਮਾਂ ਏ .......................
ਏੰਨਾ ਰਾਹਾਂ ਨੇ ਹੀ ਮੈਨੂੰ ਤੁਰਨਾ ਦੱਸਿਆ ਏ ,
ਏੰਨਾ ਥਾਵਾਂ ਤੇ ਹੀ ਮੇਰਾ ਜੋਬਨ ਹੱਸਿਆ ਏ ,
ਇਸ ਬਸਤੀ ਦੇ ਵਿੱਚ ਮੇਰਾ ਅੱਜ ਵੀ ਵੱਸਿਆ ਏ ,
ਇਸ ਮਿੱਟੀ ਤੋਂ ਜ਼ਿੰਦਗੀ ਮੈਂ ਤਾਂ ਲਈ ਉਧਾਰੀ ਏ !
ਇਹ ਧਰਤੀ ਮੇਰੀ ਮਾਂ ਏ .......................
ਹਰ ਇੱਕ ਘਰ ਨੂੰ ਦਿਲ ਮੇਰਾ ਤਾਂ ਅਪਣਾ ਕਹਿੰਦਾ ਏ ,
ਏੰਨਾ ਖੇਤਾਂ ਦੇ ਵਿੱਚ ਮੇਰਾ ਬਾਪੂ ਰਹਿੰਦਾ ਏ ,
ਅਸ਼ੀਰਵਾਦ ਮਾਵਾਂ ਦਾ ਪੌਣਾਂ ਬਣ ਕੇ ਵਹਿੰਦਾ ਏ ,
ਇਸ ਮਿੱਟੀ ਨੇ ਹੀ ਮੇਰੀ ਸੁਰਤ ਸੰਵਾਰੀ ਏ !
ਇਹ ਧਰਤੀ ਮੇਰੀ ਮਾਂ ਏ .......................
ਇਸ ਮਿੱਟੀ ਦਾ ਮੇਰੇ ਸਿਰ ਤੇ ਕਰਜ਼ ਪੁਰਾਣਾ ਏ ,
ਏਹ ਕਰਜ਼ਾ ਨਾ ਮੈਥੋਂ ਕਦੇ ਲਾਹਿਆ ਜਾਣਾ ਏ ,
ਮੇਰੀ ਰੂਹ ਤੇ ਇਸ ਮਿੱਟੀ ਦੇ ਤਨ ਦਾ ਬਾਣਾ ਏ ,
ਮਿੱਟੀ ਦੇ ਪੁੱਤ ਭਰਾਵਾਂ ਅੱਗੇ ''ਗਿੱਲ'' ਭਿਖਾਰੀ ਏ !
ਇਹ ਧਰਤੀ ਮੇਰੀ ਮਾਂ ਏ .......................
**************************@ADG
[ dedicate to my birth palace BATHINDA ]

RSS Feed (xml)
Maa
ReplyDeleteNature Erth
ReplyDelete